Punjabi (210)
Tutor Marked Assignment
20% Marks Of Theory
ਪ੍ਰ.1. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 40-60 ਸ਼ਬਦਾਂ ਵਿੱਚ ਦਿਉ -
(ੳ) ਉਤਪੰਨ ਸ਼ਬਦਾਂ ਤੋਂ ਕੀ ਭਾਵ ਹੈ? ਇਹ ਕਿੰਨ੍ਹੀਂ ਤਰਾਂ ਦੇ ਹੁੰਦੇ ਹਨ?
ਜਾਂ
(ਅ) 'ਖਵਾਜੇ ਦਾ ਗਵਾਹ ਡੱਡੂ' ਅਤੇ 'ਸੋ ਸੁਨਾਰ ਦੀ ਇੱਕ ਲੁਹਾਰ ਦੀ’ ਅਖਾਣ ਕਿਹੜੇ ਮੌਕੇ ਤੇ ਵਰਤਿਆ ਜਾਂਦਾ ਹਨ?
ਪ੍ਰ.2. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 40-60 ਸ਼ਬਦਾਂ ਵਿੱਚ ਦਿਉ -
(ੳ) ਸਮਾਸੀ ਸ਼ਬਦਾਂ ਬਾਰੇ ਜਾਣਕਾਰੀ ਆਪਣੇ ਸ਼ਬਦਾਂ ਵਿੱਚ ਲਿਖੋ।
ਜਾਂ
(ਅ) ਸੰਬੰਧਕ ਕਿਸ ਨੂੰ ਕਹਿੰਦੇ ਹਨ? ਇਸ ਦੇ ਕਿੰਨੇ ਭੇਦ ਹੁੰਦੇ ਹਨ? ਇਸ ਬਾਰੇ ਜਾਣਕਾਰੀ ਦਿਓ।
ਪ੍ਰ.3. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 40-60 ਸ਼ਬਦਾਂ ਵਿੱਚ ਦਿਉ -
(ੳ) 'ਇਨਸਾਨਤਾਨ' ਕਵਿਤਾ ਦਾ ਕਵੀ ਕੌਣ ਹੈ? ਉਸ ਨੇ ਕਿਹੋ ਜਿਹੇ ਸੰਸਾਰ ਦੀ ਕਲਪਨਾ ਕੀਤੀ ਹੈ?
(ਅ) ਅਗੇਤਰ ਤੇ ਪਿਛੇਤਰ ਸ਼ਬਦਾਂ ਤੋਂ ਕੀ ਭਾਵ ਹੈ! ਆਵਲੀ ਅਤੇ ਸਾਲ ਪਿਛੇਤਰ ਵਰਤ ਕੇ ਦੋ-ਦੋ ਸ਼ਬਦ ਬਣਾਓ।
ਪ੍ਰ.4. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 100-150 ਸ਼ਬਦਾਂ ਵਿੱਚ ਦਿਉ -
(ੳ) ਨਵਾਂ ਬਹੀਚਾ, ਨਵੀਂ ਬਹਾਰ
ਨਵੀਂ ਜਵਾਨੀ, ਨਵਾਂ ਨਿਖ਼ਾਰ
ਨਵੀਂ ਜਮੀਨ, ਨਵਾਂ ਅਸਮਾਨ
ਸੱਚਮੁੱਚ ਦਾ ਇਨਸਾਨਤਾਨਾਂ ਇਸ ਕਾਵਿ ਟੁਕੜੀ ਦਾ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।
ਜਾਂ
(ਅ) ਬਲੱਡ ਬੈਂਕ ਵਿੱਚ ਖੂਨ-ਦਾਨ ਕੌਣ ਅਤੇ ਕਿਉਂ ਦਾਨ ਕਰਦੇ ਹਨ?
ਪ੍ਰ.5. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 100-150 ਸ਼ਬਦਾਂ ਵਿੱਚ ਦਿਉ -
(ੳ) ਕਵੀ ਧਨੀ ਰਾਮ ਚਾਤ੍ਰਿਕ ਦੇ ਜੀਵਨ ਅਤੇ ਰਚਨਾ ਬਾਰੇ ਜਾਣਕਾਰੀ ਦਿਓ।
ਜਾਂ
(ਅ) ਮਲੰਗ ਕਹਾਣੀ ਦੇ ਪਹਿਲੇ ਭਾਗ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਪ੍ਰ.6. ਹੇਠ ਲਿਖੇ ਕਿਸੇ ਇਕ ਵਿਸ਼ੇ ਤੇ ਰਚਨਾਤਮਕ ਕਾਰਜ ਕਰੋ -
(ੳ) ਅਖਾਣ ਤੇ ਮੁਹਾਵਰੇ ਵਿੱਚ ਕੀ ਅੰਤਰ ਹੁੰਦਾ ਹੈ, ਇਹ ਭਾਸ਼ਾ ਲਈ ਕਿਉਂ ਮਹੱਤਵਪੂਰਨ ਹੁੰਦੇ ਹਨ? ਅੱਖ, ਕੰਨ ਬਾਰੇ ਵਰਤੇ ਜਾਣ ਵਾਲੇ 5-5 ਅਖਾਣ ਲਿਖੋ। ਹ, ਕ, ਖ, ਗ ਅੱਖਰ ਨਾਲ ਸ਼ੁਰੂ ਹੋਣ ਵਾਲੇ 3-3 ਅਖਾਣ ਲਿਖੋ ਤੇ ਉਹ ਕਿਹੜੇ ਮੌਕੇ ਤੇ ਵਰਤੇ ਜਾਂਦੇ ਹਨ?
ਜਾਂ
(ਅ) ਪ੍ਰੋ. ਮੋਹਨ ਸਿੰਘ ਦੀ ਕਵਿਤਾਵਾਂ ਦੀ ਸੂਚੀ ਤਿਆਰ ਕਰੋ। ਕੋਈ ਇੱਕ ਕਵਿਤਾ ਤੇ ਉਸਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਕਵੀ ਦੀ ਫੋਟੋ ਵੀ ਲਗਾਓ।